ISMAC Awards

ਜਿੱਤੋ ਇਸਮਾਕ ਐਵਾਰਡ-੨੦੨੧

ਵਿਸ਼ਵ ਗੱਤਕਾ ਫੈਡਰੇਸ਼ਨ (ਰਜਿ.), ਗਲੋਬਲ ਮਿਡਾਸ ਫਾਊਂਡੇਸ਼ਨ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਰਜਿ.) (ਇਸਮਾਕ) ਵੱਲੋਂ ੨੧ ਜੂਨ ਨੂੰ ਵੱਖ-ਵੱਖ ਥਾਂਵਾਂ ਤੇ ਮਨਾਏ ਜਾ ਰਹੇ ੭ਵੇਂ ਕੌਮਾਂਤਰੀ ਗੱਤਕਾ ਦਿਵਸ ਮੌਕੇ ਨਿਰੋਲ ਸ਼ਸ਼ਤਰ ਵਿਦਿਆ ਦਾ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਵਿੱਚੋਂ (ਇੱਕ ਲੜਕੇ ਤੇ ਇੱਕ ਲੜਕੀਆਂ) ਅਤੇ ਇੱਕ ਗੱਤਕਾ ਖਿਡਾਰੀ/ਖਿਡਾਰਨ ਨੂੰ ਇਸਮਾਕ ਵੱਲੋਂ ₹੨,੧੦੦/੨,੧੦੦ ਤੇ ₹੧,੧੦੦ ਦੇ “ਇਸਮਾਕ ਐਵਾਰਡਾਂ” ਨਾਲ ਸਨਮਾਨਿਤ ਕੀਤਾ ਜਾਵੇਗਾ। ਇਸਮਾਕ ਵੱਲੋਂ ਇਹ ਐਵਾਰਡ ਹਰ ਸਾਲ ਕੌਮਾਂਤਰੀ ਗੱਤਕਾ ਦਿਵਸ ਮੌਕੇ ਦਿੱਤੇ ਜਾਇਆ ਕਰਨਗੇ।
ਇਸਮਾਕ ਐਵਾਰਡ ਲਈ ਦੇਸ਼-ਵਿਦੇਸ਼ ਦੀਆਂ ਗੱਤਕਾ ਟੀਮਾਂ ਆਨਲਾਈਨ ਭਾਗ ਲੈ ਸਕਦੀਆਂ ਹਨ ਅਤੇ ਹਰੇਕ ਟੀਮ (੫ ਤੋਂ ੮ ਖਿਡਾਰੀ/ਖਿਡਾਰਨਾਂ ਹੋਣ ਤੇ ਉਮਰ ੧੦-੨੫ ਸਾਲ ਤੱਕ) ਵੱਲੋਂ ਬਾਣੇ ਵਿੱਚ ਇੱਕ ਵੀਡੀਓ (ਪੋਰਟਰੇਟ ਪੋਜ਼ੀਸ਼ਨ ਵਿੱਚ) ਬਣਾ ਕੇ ੨੧ ਜਾਂ ੨੨ ਜੂਨ ਨੂੰ ਸ਼ਾਮ ੦੫:੦੦ ਵਜੇ ਤੱਕ ਭੇਜੀ ਜਾਵੇ। ਲੇਟ ਭੇਜੀ ਵੀਡੀਓ ਸਵੀਕਾਰ ਨਹੀਂ ਹੋਵੇਗੀ।
ਸਾਰੀਆਂ ਵੀਡੀਓਜ ਵਿੱਚ ਟੀਮ ਦੇ ਸ਼ਸਤਰ ਪ੍ਰਦਰਸ਼ਨ ਨੂੰ ਦੇਖਣ ਉਪਰੰਤ ਇਸਮਾਕ ਦੀ ਆਫੀਸ਼ੀਅਲ ਕਮੇਟੀ ਵੱਲੋਂ ਜੇਤੂ ਟੀਮਾਂ ਤੇ ਖਿਡਾਰੀ/ਖਿਡਾਰਨ ਦਾ ਐਲਾਨ ਕੀਤਾ ਜਾਵੇਗਾ। ਜੇਤੂ ਟੀਮਾਂ ਅਤੇ ਵਿਸ਼ੇਸ਼ ਖਿਡਾਰੀ ਨੂੰ ਇੱਕ ਵਿਸੇਸ਼ ਸਮਾਗਮ ਦੌਰਾਨ ਨਗਦ ਇਨਾਮ ਅਤੇ ਇਸਮਾਕ ਟਰਾਫ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਆਨਲਾਈਨ ਮੁਕਾਬਲੇ ਵਿੱਚ ਭਾਗ ਲੈਣ ਵਾਲ਼ੀਆਂ ਸਾਰੀਆਂ ਟੀਮਾਂ ਨੂੰ ਪਾਰਟੀਸੀਪੇਸ਼ਨ ਦੇ ਸਰਟੀਫ਼ਿਕੇਟ ਦਿੱਤੇ ਜਾਣਗੇ।

ਸ਼ਰਤਾਂ –
1. ਸ਼ਸਤਰ ਪ੍ਰਦਰਸ਼ਨੀ ਮੌਕੇ ਵੀਡੀਓ ਪੋਰਟਰੇਟ ਪੋਜ਼ੀਸ਼ਨ ਵਿੱਚ 4HD ਵਿੱਚ ਬਣਾਈ ਹੋਵੇ। (ਵੀਡਿਓ, ਮੋਬਾਈਲ ਨੂੰ ਲੇਟਵੇਂ ਰੂਪ ਵਿੱਚ ਰੱਖ ਕੇ ਬਣਾਈ ਜਾਵੇ)
2. ਭੇਜੀ ਜਾਣ ਵਾਲੀ ਵੀਡੀਓ ੩ ਤੋਂ ੫ ਮਿੰਟ ਦੀ ਹੋਣੀ ਚਾਹੀਦੀ ਹੈ। ਜ਼ਿਆਦਾ ਵੱਡੀ ਵੀਡੀਓ ਨਹੀਂ ਵਿਚਾਰੀ ਜਾਵੇਗੀ।
3. ਸਸ਼ਤਰ ਪ੍ਰਦਰਸ਼ਨ ਦੌਰਾਨ ਟੀਮ ਵੱਲੋਂ ਵੱਧ ਤੋਂ ਵੱਧ ਪ੍ਰਵਾਨਿਤ ਸ਼ਸ਼ਤਰਾਂ ਦੀ ਵਰਤੋਂ ਇਸਮਾਕ ਦੀ ਗੱਤਕਾ ਨਿਯਮਾਂਵਲੀ ਅਨੁਸਾਰ ਕੀਤੀ ਗਈ ਹੋਵੇ।
4. ਇੱਕਲੇ ਖਿਡਾਰੀ/ਖਿਡਾਰਨ ਦੇ ਪ੍ਰਦਰਸ਼ਨ ਦੀ ਵੀਡੀਓ ਬਿਲਕੁਲ ਸਵੀਕਾਰ ਨਹੀਂ ਕੀਤੀ ਜਾਵੇਗੀ।
5. ਸਸ਼ਤਰ ਪ੍ਰਦਰਸ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਾਜ਼ੀਗਿਰੀ ਜਾਂ ਸਟੰਟਬਾਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਉਸ ਟੀਮ ਨੂੰ ਆਨਲਾਈਨ ਮੁਕਾਬਲੇ ਵਿੱਚੋਂ ਬਾਹਰ ਰੱਖਿਆ ਜਾਵੇਗਾ।
6. ਸਸ਼ਤਰ ਪ੍ਰਦਰਸ਼ਨ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਸੰਗੀਤ ਨਾ ਲਗਾਇਆ ਜਾਵੇ। ਵੀਡਿਓ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਲੋਗੋ, ਅਖਾੜੇ ਦਾ ਨਾਮ, ਜਾਂ ਸ਼ਹਿਰ ਦਾ ਨਾਮ ਨਹੀਂ ਲਿਖਿਆ ਹੋਣਾ ਚਾਹੀਦਾ।
7. ਇਸਮਾਕ ਐਵਾਰਡ ਲਈ ਭੇਜੀ ਗਈ ਵੀਡੀਓ ਕਿਸੇ ਯੂਟਿਊਬ ਚੈਨਲ, ਫੇਸਬੁੱਕ, ਇੰਸਟਾਗਰਾਮ ਜਾਂ ਕਿਸੇ ਹੋਰ ਸ਼ੋਸ਼ਲ ਮੀਡੀਆ ਉੱਪਰ ਅੱਪਲੋਡ ਨਾ ਕੀਤੀ ਗਈ ਹੋਵੇ।
8. ਸਸ਼ਤਰ ਪ੍ਰਦਰਸ਼ਨ ਦੀ ਵੀਡੀਓ ਬਣਾਉਂਦੇ ਸਮੇਂ ਉਸ ਜਗ੍ਹਾ ਤੇ ਕਿਸੇ ਅਖਾੜੇ ਦਾ ਬੈਨਰ ਜਾਂ ਗੁਰਦਵਾਰਾ ਸਾਹਿਬ ਦੇ ਨਾਮ ਦਾ ਬੈਨਰ ਨਹੀਂ ਲੱਗਿਆ ਹੋਣਾ ਚਾਹੀਦਾ।
9. ਸ਼ਸ਼ਤਰ ਪ੍ਰਦਰਸ਼ਨ ਵਾਲੀ ਜਗ੍ਹਾ ਸਾਫ਼ ਸੁਥਰੀ ਅਤੇ ਖੁੱਲ੍ਹੀ ਹੋਣੀ ਚਾਹੀਦੀ ਹੈ। (ਸਕੂਲ ਮੈਦਾਨ/ਸਟੇਡੀਅਮ ਆਦਿ)
10. ਇਸਮਾਕ ਐਵਾਰਡ ਲਈ ਆਪਣੀ ਵੀਡਿਓ ISMACouncil@gmail.com ਉਤੇ HD quality ਵਿੱਚ ਭੇਜੀ ਜਾਵੇ।
11. ਵੀਡੀਓ ਤੇ ਵੇਰਵੇ ਈਮੇਲ ਕਰਦੇ ਸਮੇਂ ਜੱਥੇਦਾਰ/ਮੁਖੀ ਦਾ ਨਾਮ, ਅਖਾੜੇ ਦਾ ਪੱਕਾ ਪਤਾ, ਮੋਬਾਈਲ ਨੰਬਰ ਤੇ ਈ-ਮੇਲ ਲਿਖ ਕੇ ਭੇਜੀ ਜਾਵੇ। ਖਿਡਾਰੀਆਂ/ਖਿਡਾਰਨਾਂ ਦੇ ਨਾਮ ਵਾਲੀ ਲਿਸਟ, ਉਮਰ ਸਮੇਤ ਨਾਲ ਨੱਥੀ ਕੀਤੀ ਜਾਵੇ।
12. ਆਨਲਾਈਨ ਮੁਕਾਬਲੇ ਵਿੱਚ ਭਾਗ ਲੈਣ ਵਾਲੀ ਹਰੇਕ ਟੀਮ/ਖਿਡਾਰੀ/ਖਿਡਾਰਨਾਂ, ਗੱਤਕਾ ਐਸੋਸੀਏਸ਼ਨ/ਫੈਡਰੇਸ਼ਨ ਦੇ ਆਫੀਸ਼ੀਅਲ ਚੈਨਲ www.YouTube.com/GatkaTV ਨੂੰ ਸਬਸਕਰਾਈਬ ਕਰਕੇ ਉਸ ਦਾ ਸਕਰੀਨਸ਼ਾਟ ਈਮੇਲ ਨਾਲ ਭੇਜਣਾ ਯਕੀਨੀ ਬਣਾਉਣ।
ਇਸ ਤੋਂ ਇਲਾਵਾ ਸਾਡੇ Facebook.com/OfficialNGAI ਅਤੇ Instagram.com/OfficialNGAI ਨੂੰ ਵੀ like ਤੇ follow ਕੀਤਾ ਜਾਵੇ।

ਨੋਟ : ਆਨਲਾਈਨ ਭੇਜੀ ਜਾਣ ਵਾਲੀ ਵੀਡੀਓ ਦਾ ਸਾਈਜ਼ ਵੱਡਾ ਹੋਣ ਤੇ ਹੇਠਾਂ ਲਿਖੀ ਕਿਸੇ ਵੀ ਵੈਬਸਾਈਟ ਉੱਪਰ ਅਪਲੋਡ ਕਰਕੇ ਉਸ ਤੋਂ ਪ੍ਰਾਪਤ ਲਿੰਕ ਸਾਡੇ ਵੱਟਸਐਪ ਨੰਬਰ +੯੧-੯੮੧-੪੫੭-੩੮੦੦ ਉਤੇ ਮੈਸੇਜ ਕਰਕੇ ਦੱਸਿਆ ਜਾਵੇ।
ਆਨਲਾਈਨ ਲਿੰਕ ਪ੍ਰਾਪਤ ਕਰਨ ਲਈ ਇਹ ਸਾਈਟਾਂ ਵਰਤੀਆਂ ਜਾ ਸਕਦੀਆਂ ਹਨ।
www.wetransfer.com
www.transfernow.net
www.sendtransfer.com